Discussion Sleep Paralysis or Paranormal Activity? My Brother and I Experienced Something Strange on the Same Night.
During My Sleep Paralysis, a Figure Like My Brother Helped Me. When I Woke Up, My Real Brother Was Frozen Too
ਮੈਂ ਪੰਜਾਬ ਤੋਂ ਹਾਂ ਤੇ ਸਾਡਾ ਘਰ ਖੇਤਾਂ ਨਾਲ ਲੱਗਦਾ ਹੈ। ਇਹ ਗੱਲ ਲਗਭਗ ਰਾਤ ਦੇ 1:30 ਵਜੇ ਦੀ ਹੈ। ਲਾਈਟ ਦਾ ਕੱਟ 11 ਵਜੇ ਤੋਂ ਲੱਗਾ ਹੋਇਆ ਸੀ ਤੇ ਮੱਛਰਾਂ ਕਰਕੇ ਮੈਂ (20M) ਤੇ ਮੇਰਾ ਵੱਡਾ ਭਰਾ (27M) ਅੰਦਰ ਸੁੱਤੇ ਹੋਏ ਸੀ।
ਜਦੋਂ ਮੈਂ ਸੁੱਤਾ ਹੋਇਆ ਸੀ, ਮੈਨੂੰ ਅਚਾਨਕ ਇੱਕ ਅਜੀਬ ਜਿਹੀ ਪੈਰਾਨਾਰਮਲ ਫੀਲਿੰਗ ਆਈ ਤੇ ਫਿਰ ਮੈਨੂੰ "ਦਬਾਅ" ਪੈ ਗਿਆ। ਮੈਨੂੰ ਲੱਗ ਰਿਹਾ ਸੀ ਕਿ ਮੈਂ ਸੁੱਤਾ ਪਿਆ ਹਾਂ, ਪਰ ਮੈਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਮੈਂ ਸਲੀਪ ਪੈਰਾਲਿਸਿਸ ਵਿੱਚ ਹਾਂ। ਮੈਂ ਪੂਰੀ ਤਰ੍ਹਾਂ ਫ੍ਰੀਜ਼ ਹੋ ਗਿਆ ਸੀ। ਨਾ ਮੈਂ ਹਿੱਲ ਸਕਦਾ ਸੀ, ਨਾ ਚੀਕ ਸਕਦਾ ਸੀ, ਨਾ ਕੁਝ ਹੋਰ ਕਰ ਸਕਦਾ ਸੀ।
ਪਰ ਅਸਲ ਅਜੀਬ ਗੱਲ ਹੁਣ ਸ਼ੁਰੂ ਹੁੰਦੀ ਹੈ।
ਹਾਲਾਂਕਿ ਅਸਲ ਵਿੱਚ ਮੈਂ ਤੇ ਮੇਰਾ ਭਰਾ ਅੰਦਰ ਸੁੱਤੇ ਹੋਏ ਸੀ, ਪਰ ਜਦੋਂ ਮੈਂ ਪੈਰਾਲਿਸਿਸ ਵਿੱਚ ਸੀ, ਮੈਨੂੰ ਸੁਪਨੇ ਵਿੱਚ ਲੱਗ ਰਿਹਾ ਸੀ ਕਿ ਮੈਂ ਬਾਹਰ ਵਿਹੜੇ ਵਿੱਚ ਮੰਜੇ ਉੱਤੇ ਪਿਆ ਹਾਂ। ਮੇਰੇ ਕੋਲ ਇੱਕ ਬੰਦਾ ਕੁਰਸੀ ਉੱਤੇ ਬੈਠਾ ਸੀ। ਉਸਦੀ ਬਾਡੀ ਮੇਰੇ ਵੱਡੇ ਭਰਾ ਵਰਗੀ ਲੱਗ ਰਹੀ ਸੀ, ਪਰ ਮੈਂ ਉਸਦਾ ਚਿਹਰਾ ਨਹੀਂ ਦੇਖ ਸਕਦਾ ਸੀ। ਉਸਦੇ ਹੱਥ ਵਿੱਚ ਬੱਚਿਆਂ ਵਾਲਾ ਇੱਕ ਖਿਡੌਣਾ ਸੀ।
ਜਦੋਂ ਵੀ ਉਹ ਖਿਡੌਣੇ ਨੂੰ ਹੌਲੀ ਜਿਹਾ ਹਿਲਾਉਂਦਾ ਸੀ, ਮੇਰਾ ਸਾਰਾ ਸਰੀਰ ਕੰਬਣ ਲੱਗ ਜਾਂਦਾ ਸੀ। ਮੈਂ ਫ੍ਰੀਜ਼ ਸੀ, ਪਰ ਫਿਰ ਵੀ ਕਿਸੇ ਹੱਦ ਤੱਕ ਸੁਪਨੇ ਨੂੰ ਕੰਟਰੋਲ ਕਰ ਸਕਦਾ ਸੀ। ਹਰ ਵਾਰ ਜਦੋਂ ਉਹ ਖਿਡੌਣਾ ਹਿਲਾਉਂਦਾ ਸੀ, ਮੈਨੂੰ ਲੱਗਦਾ ਸੀ ਜਿਵੇਂ ਮੇਰਾ ਸਾਰਾ ਸਰੀਰ ਵਾਈਬਰੇਟ ਕਰ ਰਿਹਾ ਹੋਵੇ।
ਇਸਦੇ ਨਾਲ ਹੀ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਬਿਸਤਰੇ ਦੇ ਖੱਬੇ ਪਾਸੇ ਤੋਂ ਕੁਝ ਲੰਘਿਆ। ਮੈਨੂੰ ਲੱਗਿਆ ਜਿਵੇਂ ਕੋਈ ਛੋਟਾ ਜਿਹਾ ਜਾਨਵਰ ਮੇਰੇ ਕੋਲੋਂ ਗੁਜ਼ਰਿਆ ਹੋਵੇ। ਇਹ ਮਹਿਸੂਸ ਹੁੰਦੇ ਹੀ ਮੇਰੇ ਰੌਂਗਟੇ ਹੋਰ ਵੀ ਖੜ੍ਹੇ ਹੋ ਗਏ।
ਮੈਂ ਉਸ ਬੰਦੇ ਨੂੰ ਬੁਲਾ ਨਹੀਂ ਸਕਦਾ ਸੀ ਕਿਉਂਕਿ ਮੈਂ ਫ੍ਰੀਜ਼ ਸੀ, ਪਰ ਸੁਪਨੇ ਵਿੱਚ ਮੈਂ ਆਪਣੇ ਹੱਥ ਬਹੁਤ ਜ਼ੋਰ ਨਾਲ ਹਿਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਕਿ ਉਹ ਮੇਰੇ ਵੱਲ ਧਿਆਨ ਦੇਵੇ। ਆਖ਼ਿਰਕਾਰ ਉਸਨੇ ਮੇਰੇ ਵੱਲ ਵੇਖਿਆ, ਮੇਰੇ ਸਿਰ ਉੱਤੇ ਬਹੁਤ ਹੌਲੀ ਜਿਹੀ ਥਪਕੀ ਮਾਰੀ ਤੇ ਜਿਵੇਂ ਉਸਨੇ ਮੈਨੂੰ ਉਸ ਪੈਰਾਲਿਸਿਸ ਤੋਂ ਬਚਾ ਲਿਆ ਹੋਵੇ।
ਹੁਣ ਸਭ ਤੋਂ ਡਰਾਉਣੀ ਗੱਲ।
ਜਦੋਂ ਮੇਰੀ ਅੱਖ ਖੁੱਲੀ, ਮੈਂ ਵੇਖਿਆ ਕਿ ਅਸਲ ਵਿੱਚ ਮੈਂ ਤੇ ਮੇਰਾ ਭਰਾ ਦੋਵੇਂ ਅੰਦਰ ਹੀ ਪਏ ਹੋਏ ਸੀ। ਪਰ ਜਦੋਂ ਮੈਂ ਆਪਣੇ ਭਰਾ ਵੱਲ ਵੇਖਿਆ, ਉਹ ਖੁਦ ਵੀ ਫ੍ਰੀਜ਼ ਹੋਇਆ ਹੋਇਆ ਲੱਗ ਰਿਹਾ ਸੀ, ਬਿਲਕੁਲ ਜਿਵੇਂ ਉਸਨੂੰ ਵੀ "ਦਬਾਅ" ਪਿਆ ਹੋਇਆ ਹੋਵੇ।
ਮੈਂ ਬਹੁਤ ਜ਼ਿਆਦਾ ਡਰ ਗਿਆ। ਮੈਂ ਉੱਚੀ ਆਵਾਜ਼ ਵਿੱਚ ਮੰਮੀ ਨੂੰ ਬੁਲਾਇਆ। ਮੰਮੀ ਬਾਹਰ ਵਿਹੜੇ ਵਿੱਚ ਸੁੱਤੀ ਹੋਈ ਸੀ। ਜਦੋਂ ਉਹ ਅੰਦਰ ਆਈ, ਉਸਨੇ ਮੇਰੇ ਭਰਾ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਲਗਭਗ 4–5 ਵਾਰ ਆਵਾਜ਼ ਮਾਰਨ ਤੇ ਹਿਲਾਉਣ ਤੋਂ ਬਾਅਦ ਉਹ ਬੋਲਿਆ। ਜਦੋਂ ਉਹ ਬੋਲਿਆ ਤਾਂ ਸਭ ਤੋਂ ਪਹਿਲਾਂ ਉਸਨੇ ਪਾਣੀ ਮੰਗਿਆ।
ਉਸ ਵੇਲੇ ਮੈਂ ਸੱਚਮੁੱਚ ਬਹੁਤ ਡਰ ਚੁੱਕਾ ਸੀ। ਮੈਂ ਤੁਰੰਤ ਬਾਹਰ ਵਿਹੜੇ ਵਿੱਚ ਆ ਗਿਆ ਤੇ ਅਜੇ ਵੀ ਸਮਝ ਨਹੀਂ ਆ ਰਿਹਾ ਕਿ ਇਸ ਘਟਨਾ ਨੂੰ ਕਿਵੇਂ ਸਮਝਾਵਾਂ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਮੇਰੀ ਜ਼ਿੰਦਗੀ ਵਿੱਚ ਪਹਿਲੀ ਵਾਰ ਨਹੀਂ ਹੋਇਆ। ਜਦੋਂ ਵੀ ਮੈਨੂੰ "ਦਬਾਅ" ਪੈਂਦਾ ਹੈ, ਅਗਲੇ 5–7 ਦਿਨ ਮੇਰੇ ਲਈ ਬਹੁਤ ਡਰਾਉਣੇ ਤੇ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਵਾਲੇ ਹੁੰਦੇ ਹਨ। ਪਰ ਇਸ ਵਾਰ ਦਾ ਤਜਰਬਾ ਸਭ ਤੋਂ ਵੱਖਰਾ ਸੀ ਕਿਉਂਕਿ ਇਹ ਬਹੁਤ ਜ਼ਿਆਦਾ ਅਸਲੀ ਮਹਿਸੂਸ ਹੋਇਆ। ਉੱਤੋਂ ਮੇਰੇ ਭਰਾ ਦਾ ਵੀ ਉਸੇ ਸਮੇਂ ਫ੍ਰੀਜ਼ ਹੋਇਆ ਹੋਇਆ ਲੱਗਣਾ ਇਸਨੂੰ ਹੋਰ ਵੀ ਅਜੀਬ ਬਣਾ ਦਿੰਦਾ ਹੈ।
ਹੁਣ ਸਮਾਂ ਲਗਭਗ 2:20 ਵੱਜੇ ਦਾ ਹੈ ਤੇ ਮੈਂ ਬਾਹਰ ਵਿਹੜੇ ਵਿੱਚ ਪਿਆ ਇਹ ਪੋਸਟ ਲਿਖ ਰਿਹਾ ਹਾਂ। ਮੈਂ ਇਹ ਸਭ ਇਸ ਲਈ ਲਿਖ ਰਿਹਾ ਹਾਂ ਤਾਂ ਕਿ ਮੈਂ ਇਸ ਤਜਰਬੇ ਨੂੰ ਭੁੱਲ ਨਾ ਜਾਵਾਂ ਅਤੇ ਤੁਹਾਡੇ ਸਭ ਨਾਲ ਆਪਣਾ ਅਨੁਭਵ ਸਾਂਝਾ ਕਰ ਸਕਾਂ। ਜੋ ਕੁਝ ਅੱਜ ਰਾਤ ਮੇਰੇ ਨਾਲ ਹੋਇਆ, ਉਹ ਮੇਰੇ ਲਈ ਬਹੁਤ ਅਜੀਬ ਤੇ ਡਰਾਉਣਾ ਸੀ।
ਕੀ ਕਿਸੇ ਹੋਰ ਨਾਲ ਵੀ ਐਸਾ ਕੁਝ ਹੋਇਆ ਹੈ? ਖ਼ਾਸ ਤੌਰ ਤੇ ਕੀ ਦੋ ਬੰਦੇ ਇੱਕੋ ਰਾਤ ਸਲੀਪ ਪੈਰਾਲਿਸਿਸ ਜਾਂ "ਦਬਾਅ" ਦਾ ਸ਼ਿਕਾਰ ਹੋਏ ਹੋਣ? ਕੀ ਇਹ ਸਿਰਫ਼ ਇੱਕ ਬਹੁਤ ਵੱਡੀ ਇਤਫ਼ਾਕ ਸੀ ਜਾਂ ਇਸਦੇ ਪਿੱਛੇ ਕੋਈ ਹੋਰ ਵਜ੍ਹਾ ਹੋ ਸਕਦੀ ਹੈ?
ਸੱਚ ਦੱਸਾਂ ਤਾਂ ਮੈਂ ਅਜੇ ਵੀ ਇਸ ਗੱਲ ਤੋਂ ਕਾਫ਼ੀ ਹਿੱਲਿਆ ਹੋਇਆ ਹਾਂ।
In english
I'm from Punjab, and our house is located right next to farmland. This happened at around 1:30 AM. There had been a power outage since 11 PM, and because of the mosquitoes, my older brother (27M) and I (20M) were sleeping inside the house.
While I was asleep, I suddenly got a strange paranormal feeling, and then what we call "dabaa" happened to me. It felt like I was sleeping, but at the same time I became aware that I was in sleep paralysis. I was completely frozen. I couldn't move, scream, or do anything at all.
But this is where things get really strange.
Even though my brother and I were actually sleeping inside the house, during the paralysis I saw myself lying outside on a traditional cot in our courtyard. Sitting beside me on a chair was a man whose body looked similar to my older brother's, but I couldn't see his face. He was holding a child's toy in his hand.
Whenever he gently shook the toy, my entire body would start trembling. Even though I was frozen, I could still control parts of the dream. Every time he moved the toy, it felt as if my whole body was vibrating.
At the same time, I felt something pass by the left side of my bed. It felt like a small animal moving past me. The moment I felt that, my goosebumps became even more intense.
I couldn't speak to the man because I was frozen, but within the dream I started moving my hands forcefully, trying to get his attention. Eventually he looked at me, gently tapped me on the head, and somehow it felt as if he freed me from the paralysis.
Now comes the most frightening part.
When I opened my eyes, I realized that my brother and I were actually still lying inside the house the entire time. But when I looked at my brother, he also appeared to be frozen, as if he was experiencing "dabaa" himself.
I became extremely scared and started calling loudly for my mother. She was sleeping outside in the courtyard. When she came inside, she tried waking my brother up. It took around 4–5 attempts of calling his name and shaking him before he finally responded. The first thing he did after responding was ask for water.
At that point, I was genuinely terrified. I immediately came outside into the courtyard, and I still don't know how to explain what happened.
The biggest thing is that this wasn't the first time I've experienced "dabaa." Whenever it happens to me, the following 5–7 days are usually very frightening and mentally disturbing. However, this experience was different from all the others because it felt incredibly real. On top of that, seeing my brother apparently frozen at the exact same time made the whole situation even stranger.
Right now it's around 2:20 AM, and I'm lying outside in the courtyard writing this post. I'm writing everything down so I don't forget this experience and so I can share it with all of you. What happened to me tonight was one of the strangest and most frightening experiences I've ever had.
Has anyone else experienced anything like this? More specifically, has anyone ever seen two people experience sleep paralysis, or what we call "dabaa," on the same night? Was this just an unbelievable coincidence, or could there be another explanation?
Honestly, I'm still pretty shaken by all of it.

